ਗਰਮੀਆਂ ਦੇ ਮੌਸਮ 'ਚ ਹੈਲਥੀ ਖਾਣ ਦੀ ਜ਼ਰੂਰ ਹੁੰਦੀ ਹੈ, ਜਿਸ ਨਾਲ ਮੋਟਾਪਾ ਵੀ ਨਾ ਆਵੇ ਅਤੇ ਊਰਜਾ ਵੀ ਸਹੀ ਮਾਤਰਾ 'ਚ ਮਿਲਦੀ ਰਹੇ। ਗਰਮੀਆਂ ਦੇ ਮੌਸਮ 'ਚ ਤਾਂ ਉਂਝ ਵੀ ਕੁਝ ਖਾਣ ਨੂੰ ਮਨ ਨਹੀਂ ਕਰਦਾ। ਇਸ ਤਰ੍ਹਾਂ ਅਸੀਂ ਤੁਹਾਡੇ ਲਈ ਇਕ ਅਜਿਹੀ ਰੈਸਿਪੀ ਲੈ ਕੇ ਆਏ ਹਾਂ, ਜੋ ਬਣਦੀ ਵੀ ਛੇਤੀ ਹੈ ਅਤੇ ਖਾਣ 'ਚ ਵੀ ਹੈਲਥੀ ਹੈ।
5 ਲੋਕਾਂ ਲਈ ਦਲੀਆ ਪੁਲਾਅ ਬਣਾਉਣਾ ਦੀ ਸਮੱਗਰੀ :
♦ ਡੇਢ ਕੱਪ ਦਲੀਆ
♦ ਪਿਆਜ਼-2 ਕੱਟੇ ਹੋਏ
♦ ਉਬਲੇ ਹੋਏ ਹਰੇ ਮਟਰ
♦ ਗਾਜਰ ਬਰੀਕ ਕੱਟੇ ਹੋਏ
♦ ਹਰੀ ਮਿਰਚ-2
♦ ਅੱਧਾ ਚਮਚ ਜੀਰਾ,
♦ ਅੱਧਾ ਚਮਚ ਧਨੀਆਂ ਪਾਊਡਰ
♦ ਨਮਕ ਸਵਾਦ ਅਨੁਸਾਰ
♦ ਮੱਖਣ ਲੋੜ ਅਨੁਸਾਰ
♦ ਅੱਧਾ ਚਮਚ ਗਰਮ ਮਸਾਲਾ ਪਾਊਡਰ
♦ ਲੱਸਣ-ਅਦਰਕ ਦਾ ਪੇਸਟ 1 ਚਮਚ
♦ ਬਰੀਕ ਕੱਟਿਆ ਹੋਇਆ ਧਨੀਆਂ
♦ ਬਰੀਕ ਕੱਟੇ ਹੋਏ ਆਲੂ
♦ ਬਰੀਕ ਕੱਟੇ ਹੋਈ ਸ਼ਿਮਲਾ ਮਿਰਚ
ਵਿਧੀ :
♦ ਦਲੀਏ ਨੂੰ ਗਰਮ ਕੜ੍ਹਾਹੀ 'ਚ ਘਿਉ ਨਾਲ ਚੰਗੀ ਤਰ੍ਹਾਂ ਭੁੰਨ ਲਉ।
♦ ਦਲੀਆ ਜਦੋ ਭੁੱਝ ਜਾਏ ਤਾਂ ਇਸ 'ਚ ਆਲੂ, ਗਾਜ਼ਰ ਦੇ ਟੁਕੜੇ ਅਤੇ 4-5 ਕੱਪ ਪਾਣੀ ਦੇ ਪਾ ਕੇ ਉਬਾਲੋ।
♦ ਜਦੋ ਦਲੀਆ ਅਤੇ ਸਬਜ਼ੀਆਂ ਉਬਲ ਜਾਣ ਤਾਂ ਇਸ ਨੂੰ ਗੈਸ ਤੋਂ ਉਤਾਰ ਲਉ।
♦ ਹੁਣ ਪੈਨ 'ਚ ਮੱਖਣ ਪਾ ਕੇ ਗਰਮ ਕਰੋ। ਉਸ 'ਚ ਕੱਟੇ ਹੋਏ ਪਿਆਜ਼ ਪਾ ਕੇ ਬਰਾਊੁਨ ਹੋਣ ਤੱਕ ਭੁੰਨ ਲਉ। ਹੁਣ ਇਸ 'ਚ ਅਦਰਕ ਦਾ ਪੇਸਟ ਅਤੇ ਕੱਟੇ ਹੋਏ ਟਮਾਟਰ ਪਾ ਕੇ 2 ਮਿੰਟ ਤੱਕ ਭੁੰਨ ਲਓ।
♦ ਕੱਟੀਆਂ ਹੋਈਆਂ ਸਬਜ਼ੀਆਂ ਅਤੇ ਉਬਲੇ ਹੋਏ ਹਰੇ ਮਟਰ ਪਾ ਕੇ ਫਰਾਈ ਕਰੋ। ਇਸ ਤੋਂ ਬਾਅਦ ਨਮਕ ਅਤੇ ਮਸਾਲੇ ਵੀ ਪਾ ਦਿਓ।
♦ ਹੁਣ ਇਸ 'ਚ ਦਲੀਆ ਪਾ ਕੇ 2-3 ਮਿੰਟ ਤੱਕ ਪਕਾਓ।
♦ ਸਰਵਿੰਗ ਬਾਉਲ 'ਚ ਕੱਢ ਕੇ ਹਰਾ ਧਨੀਏਂ ਨਾਲ ਸਜਾ ਕੇ ਗਰਮ-ਗਰਮ ਸਰਵ ਕਰੋ। ਤੁਸੀ ਇਸ 'ਚ ਨਿੰਬੂ ਦਾ ਰਸ ਵੀ ਪਾ ਸਕਦੇ ਹੋ।
ਗਰਮੀਆਂ 'ਚ ਚਮੜੀ ਅਤੇ ਵਾਲਾਂ ਨੂੰ ਧੁੱਪ ਤੋਂ ਬਚਾਉਣ ਲਈ ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਬਣੋ ਤਰੋਤਾਜ਼ਾ
NEXT STORY